Correct Answer - Option 2 : ਸਵੈ
ਸ਼ਬਦ ਅੱਖਰਾਂ, ਲਗਾਂ ਅਤੇ ਲਗਾਖਰਾਂ ਦੇ ਮੇਲ ਨਾਲ਼ ਬਣਦੇ ਹਨ। ਅਰਥਾਂ ਦੇ ਪੱਧਰ ਤੋਂ ਇਹ ਭਾਸ਼ਾ ਦੀ ਛੋਟੀ ਤੋਂ ਛੋਟੀ ਸੁੰਤਤਰ ਇਕਾਈ ਹੈ। ਜਿਹੜੀ ਬੋਲੀ ਅਸੀਂ ਬੋਲਦੇ ਹਾਂ, ਉਸ ਵਿਚ ਵਰਤੇ ਜਾਂਦੇ ਸ਼ਬਦ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ: 1.) ਮੂਲ ਸ਼ਬਦ 2.) ਰਚਿਤ ਸ਼ਬਦ
ਮੂਲ ਸ਼ਬਦ:- ਮੂਲ਼ ਸ਼ਬਦ ਉਹ ਹੈ ਜੋ ਆਪਣੇ-ਆਪ ਵਿਚ ਇਕ ਪੂਰਨ ਇਕਾਈ ਹੁੰਦਾ ਹੈ। ਇਸ ਸ਼ਬਦ ਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਦੀ ਬਣਤਰ ਵਿਚ ਕਿਸੇ ਸ਼ਬਦ ਜਾਂ ਸ਼ਬਦਾਂਸ਼ ਦਾ ਮੇਲ਼ ਹੋਇਆ ਮਿਲਦਾ ਹੈ। ੳ ੁਦਾਹਰਣ ਲਈ:- ਕਰ, ਪੜ੍ਹ, ਰੇਤ, ਬਾਗ਼ ਆਦਿ।
ਰਚਿਤ ਸ਼ਬਦ:- ਰਚਿਤ ਸ਼ਬਦ ਉਹ ਹੈ ਜਿਹੜਾ ਮੂਲ ਸ਼ਬਦ ਤੋਂ ਵੱਖ-ਵੱਖ ਢੰਗਾਂ ਨਾਲ਼ ਰਚਿਆ ਜਾਂਦਾ ਹੈ। ਕਿਸੇ ਵੀ ਭਾਸ਼ਾ ਦੀ ਬਹੁਤੀ ਸ਼ਬਦਾਵਲੀ ਅਜਿਹੇ ਸ਼ਬਦਾ ਦੀ ਹੁੰਦੀ ਹੈ। ਰਚਿਤ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ।
-
ਸਮਾਸੀ ਸ਼ਬਦ:- ਸਮਾਸ ਦਾ ਅਰਥ ਹੈ ਜੋੜਨਾ ਜਾਂ ਸੰਖੇਪ ਕਰਨਾ। ਜਦੋਂ ਦੋ ਜਾਂ ਤਿੰਨ ਸ਼ਬਦਾ ਨੂੰ ਜੋੜ ਕੇ ਉਹਨਾਂ ਦਾ ਸੰਖੇਪ ਰੂਪ ਇਸ ਪ੍ਰਕਾਰ ਬਣਾਇਆ ਜਾਵੇ ਕਿ ਉਹ ਇਕ ਨਵਾਂ ਅਰਥ ਦੇਣ ਵਾਲਾ ਵੱਖਰਾਂ ਸ਼ਬਦ ਬਣ ਜਾਵੇ ਤਾਂ ਉਸ ਨੂੰ ਸਮਾਸ਼ੀ ਸ਼ਬਦ ਕਹਿੰਦੇ ਹਨ।
- ਜਿਵੇਂ:- ਸੱਜਰੀ ਵਿਆਹੀ ਹੋਈ = ਸੱਜ-ਵਿਆਹੀ, ਹੱਥ ਨੂੰ ਲੱਗਣ ਵਾਲੀ ਕੜੀ = ਹੱਥਕੜੀ, ਲੋਕਾਂ ਦਾ ਰਾਜ = ਲੋਕਰਾਜ।
-
ਉਤਪੰਨ ਸ਼ਬਦ:- ਜਿਹੜਾ ਸ਼ਬਦ ਕਿਸੇ ਮੂਲ-ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਜਾਂ ਪਿੱਛੇ ਪਿਛੇਤਰ ਲਗਾ ਕੇ ਬਣਾਇਆ ਜਾਵੇ, ਉਸ ਨੂੰ ਉਤਪੰਨ ਸ਼ਬਦ ਕਹਿੰਦੇ ਹਨ।
- ਸ਼ਬਦਾਂ ਦੇ ਅੱਗੇ ਲੱਗਣ ਵਾਲੇ ਸ਼ਬਦਾਂਸ਼ ਅਗੇਤਰ ਅਤੇ ਪਿਛੇ ਲੱਗਣ ਵਾਲੇ ਸ਼ਬਦਾਂਸ਼ ਪਿਛੇਤਰ ਹੁੰਦੇ ਹਨ।ਉਦਾਹਰਨ ਲਈ ‘ਦੁਰਘਟਨਾ’ ਸ਼ਬਦ ਵਿਚ ‘ਘਟਨਾ’ ਸ਼ਬਦ ਤੋਂ ਪਹਿਲਾਂ ‘ਦੁਰ’ ਅਗੇਤਰ ਲੱਗਾ ਹੈ ਅਤੇ ‘ਅਣਖੀਲਾ’ ਵਿਚ ‘ਅਣਖ’ ਸ਼ਬਦ ਦੇ ਪਿੱਛੇ ‘ਈਲਾ’ ਪਿਛੇਤਰ ਲੱਗਾ ਹੈ।
- ਇਸੇ ਤਰ੍ਹਾਂ ਪ੍ਰਸ਼ਨ ਵਿਚ ਦਿੱਤੇ ਗਏ ਸ਼ਬਦ- ਜੀਵਨੀ, ਮਾਨ, ਵਿਸ਼ਵਾਸ, ਮਾਣ ਲਈ ‘ਸਵੈ’ ਅਗੇਤਰ ਲਗਾਇਆ ਗਿਆ ਹੈ। ਸਵੈ-ਜੀਵਨੀ, ਸਵੈ-ਮਾਨ, ਸਵੈ-ਵਿਸ਼ਵਾਸ, ਸਵੈ-ਮਾਣ।