Correct Answer - Option 1 : ਅੱਠ
ਵਾਕ ਵਿਚ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲ਼ੇ ਸ਼ਬਦ ਨੂਮ ਕਿਿਰਆ-ਵਿਸ਼ੇਸ਼ਣ ਆਖਦੇ ਹਨ। ਇਹ ਉਹ ਸ਼ਬਦ ਹੁੰਦੇ ਹਨ ਜੋ ਕਿਰਿਆ- ਸ਼ਬਦਾਂ ਨੂੰ ਕਈ ਪੱਖਾਂ ਤੋਂ ਪ੍ਰਭਾਵਿਤ ਕਰਦੇ ਹਨ। ਕਿਰਿਆ-ਵਿਸ਼ੇਸ਼ਣ ਇਕ ਸ਼ਬਦੀ ਵੀ ਹੋ ਸਕਦਾ ਹੈ ਤੇ ਸ਼ਬਦਾਂ ਦਾ ਸਮੂਹ ਵੀ ਹੋ ਸਕਦਾ ਹੈ। ਉਦਾਹਰਣ ਲਈ ਹੇਠ ਲਿਖੇ ਵਾਕ ਦੇਖੇ ਜਾ ਸਕਦੇ ਹਨ।
- 1. ਉਹ ਇੱਥੋਂ ਹੁਣੇ ਗਿਆ ਹੈ।
- 2. ਰਾਮ ਬਹੁਤ ਹੌਲੀ-ਹੌਲੀ ਤੁਰ ਰਿਹਾ ਸੀ।
- 3. ਉਹ ਬਿਲਕੁਲ ਸਾਡੇ ਸਾਹਮਣੇ ਬੈਠਾ ਸੀ।
ਇਹਨਾਂ ਵਾਕਾਂ ਵਿਚ ਲਕੀਰੇ ਸ਼ਬਦ ਕਿਰਿਆ ਦੇ ਕੰਮ ਦਾ ਸਮਾਂ, ਥਾਂ-ਟਿਕਾਣਾ, ਕਿਿਰਆ ਦੇ ਕੰਮ ਦੀ ਪ੍ਰਕਾਰ, ਆਦਿ ਨੂੰ ਪ੍ਰਗਟ ਕਰਦੇ ਹਨ। ਕਿਰਿਆ- ਵਿਸ਼ੇਸ਼ਣ ਬੇਸ਼ੱਕ ਕਿਰਿਆ ਦੇ ਨਾਲ਼ ਆ ਕੇ ਉਸ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਉਂਦੇ ਹਨ ਪਰ ਕਈ ਵਾਰ ਇਹਨਾਂ ਦਾ ਸਥਾਨ ਨਿਸ਼ਚਿਤ ਨਹੀਂ ਹੁੰਦਾ
ਅਰਥ ਦੇ ਆਧਾਰ ਤੇ ਕਿਿਰਆਵਿਸ਼ੇਸ਼ਣ ਸ਼ਬਦ ਦੇ ਅੱਠ ਭੇਦ ਬਣਦੇ ਹਨ।
- ਕਾਲ-ਵਾਚਕ ਕਿਰਿਆ ਵਿਸ਼ੇਸ਼ਣ
- ਸਥਾਨ-ਵਾਚਕ ਕਿਰਿਆ ਵਿਸ਼ੇਸ਼ਣ
- ਪ੍ਰਕਾਰ/ਵਿਧੀ-ਵਾਚਕ ਕਿਰਿਆ ਵਿਸ਼ੇਸ਼ਣ
- ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ
- ਪਰਿਮਾਣ/ ਮਾਤਰਾ-ਵਾਚਕ ਕਿਰਿਆ ਵਿਸ਼ੇਸ਼ਣ
- ਸੰਖਿਆ-ਵਾਚਕ ਕਿਰਿਆ ਵਿਸ਼ੇਸ਼ਣ
- ਨਿਰਨਾ-ਵਾਚਕ ਕਿਰਿਆ ਵਿਸ਼ੇਸ਼ਣ
- ਨਿਸ਼ਚੇ-ਵਾਚਕ ਕਿਰਿਆ ਵਿਸ਼ੇਸ਼ਣ