Correct Answer - Option 2 : ਪੰਜ
ਵਿਸ਼ੇਸ਼ਣ: ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ। ਇਸ ਵਿਸ਼ੇਸ਼ਤਾ ਰਾਹੀਂ ਉਹ ਨਾਂਵ/ਪੜਨਾਂਵ ਸ਼ਬਦਾਂ ਦੀ ਗਿਣਤੀ, ਮਿਣਤੀ, ਗੁਣ-ਔਗੁਣ, ਲੱਛਣ,ਰੰਗ, ਅਵਸਥਾ ਆਦਿ ਦਾ ਬੋਧ ਕਰਵਾ ਕੇ, ਉਹਨਾਂ ਨੂੰ ਆਮ ਤੋਂ ਖ਼ਾਸ ਬਣਾ ਦਿੰਦਾ ਹੈ।ਉਦਾਹਰਣ ਵਜੋਂ ਹੇਠ ਲਿਖੇ ਸ਼ਬਦ ਵਿਸ਼ੇਸ਼ਣ ਹਨ- ਲਾਲ, ਨਵਾਂ, ਦਾਰ, ਭੋਲ਼ਾ, ਲੰਮਾ, ਥੌੜ੍ਹੇ, ਦਸਵਾਂ ਤੇ ਚੋਖਾ ਦੁੱਧ।
ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹਨ।
ਕਿਸਮਾਂ |
ਵੇਰਵਾ |
ਉਦਾਹਰਨ |
ਗੁਣ-ਵਾਚਕ ਵਿਸ਼ੇਸ਼ਣ |
ਜਿਹੜੇ ਵਿਸ਼ੇਸ਼ਣ ਕਿਸੇ ਵਿਸ਼ੇਸ਼ ਦੇ ਗੁਣ, ਔਗਣ ਦੱਸਣ, ਉਹਨਾਂ ਨੂੰ ਗੁਣ ਵਾਚਕ ਵਿਸ਼ੇਸ਼ਣ ਆਖਦੇ ਹਨ; ਜਿਵੇਂ:- ਸੁੰਦਰ, ਲਾਲ, ਪਤਲਾ, ਸੜੀਅਲ, ਮੋਟਾ, ਸੱਚਾ, ਝੂਠਾ, ਆਦਿ। |
ਲਾਲ ਫੁੱਲ ਬੜਾ ਸੁੰਦਰ ਹੈ। ਇਸ ਵਿੱਚ ਲਾਲ ਫੁੱਲ ਦਾ ਗੁਣ ਦੱਸਿਆ ਹੈ ਕਿ ਇਹ ਬੜਾ ਸੁੰਦਰ ਹੈ। |
ਸੰਖਿਆ-ਵਾਚਕ ਵਿਸ਼ੇਸ਼ਣ
|
ਵਿਸ਼ੇਸ਼ਾਂ ਦੀ ਸੰਖਿਆ (ਗਿਣਤੀ) ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣਾਂ ਨੂੰ ਗਿਣਤੀ ਜਾਂ ਸੰਖਿਆ ਵਾਚਕ ਵਿਸ਼ੇਸ਼ਣ ਆਖਦੇ ਹਨ; ਜਿਵੇਂ:- ਚਾਰ, ਸਤ, ਪਹਿਲਾ, ਚੌਥਾ, ਥੋੜ੍ਹੇ, ਬਹੁਤੇ ਆਦਿ। |
ਪਹਿਲੀ ਕਤਾਰ ਵਿੱਚ ਚੌਥਾ ਮੁੰਡਾ ਬੜਾ ਹੋਨਹਾਰ ਹੈ। |
ਪਰਿਮਾਣ-ਵਾਚਕ ਵਿਸ਼ੇਸ਼ਣ |
ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਦੀ ਮਿਣਤੀ ਜਾਂ ਨਾਪ-ਤੋਲ ਦਸਦੇ ਹਨ, ਉਹਨਾਂ ਨੂੰ ਮਿਣਤੀ ਵਾਚਕ ਵਿਸ਼ੇਸ਼ਣ ਜਾਂ ਪਰਿਮਾਣ ਵਾਚਕ ਵਿਸ਼ੇਸ਼ਣ ਆਖਦੇ ਹਨ; ਜਿਵੇਂ:- ਬਹੁਤਾ, ਚੋਖਾ, ਮੁੱਠੀ ਭਰ, ਕਿਲੋ ਕੁ ਆਦਿ। |
ਸਬਜ਼ੀ ਵਿੱਚ ਬਹੁਤਾ ਲੂਣ ਹੈ । ਇਥੇ ਸਬਜ਼ੀ ਅਤੇ ਲੂਣ ਨਾਂਵ ਹਨ ਅਤੇ ਲੂਣ ਦਾ ਬਹੁਤਾ ਹੋਣਾ ਮਿਣਤੀ ਵਾਚਕ ਵਿਸ਼ੇਸ਼ਣ ਹੈ। |
ਨਿਸ਼ਚੇ-ਵਾਚਕ ਵਿਸ਼ੇਸ਼ਣ |
ਜਿਹੜੇ ਵਿਸ਼ੇਸ਼ਣ ਕਿਸੇ ਇਸ਼ਾਰੇ ਨਾਲ ਆਪਣੇ ਵਿਸ਼ੇਸ਼ਾਂ ਨੂੰ ਆਮ ਤੋਂ ਖਾਸ ਬਣਾਉਂਦੇ ਹਨ, ਉਹਨਾਂ ਨੂੰ ਨਿਸਚੇ ਵਾਚਕ ਵਿਸ਼ੇਸ਼ਣ ਕਹਿੰਦੇ ਹਨ; ਜਿਵੇਂ:- ਇਹ, ਉਹ, ਉਹਨਾਂ ਆਦਿ । |
ਉਹ ਥੱਲੇ ਬੈਠਾ ਮੁੰਡਾ ਬੜਾ ਚੰਗਾ ਵਿਦਿਆਰਥੀ ਹੈ। ਇਥੇ ਮੁੰਡੇ ਨੂੰ ' ਉਹ ' ਅਤੇ ' ਥੱਲੇ ਬੈਠਾ ' ਕਹਿ ਕੇ, ਵਿਸ਼ੇਸ਼ ਦੱਸਿਆ ਹੈ। ਇਸ ਲਈ ' ਉਹ ' ਅਤੇ ' ਥੱਲੇ ਬੈਠਾ ' ਮੁੰਡੇ ਦੇ ਨਿਸਚੇ ਵਾਚਕ ਵਿਸ਼ੇਸ਼ਣ ਹਨ। |
ਪੜਨਾਂਵੀ ਵਿਸ਼ੇਸ਼ਣ |
ਜਿਹੜੇ ਸ਼ਬਦ ਪੜਨਾਂਵ ਹੋਣ ਅਤੇ ਨਾਵਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ, ਉਹ ਸ਼ਬਦ (ਪੜਨਾਂਵ) ਪੜਨਾਂਵੀ ਵਿਸ਼ੇਸ਼ਣ ਅਖਵਾਉਂਦੇ ਹਨ; ਜਿਵੇਂ:- ਮੇਰਾ ਮਿੱਤਰ, ਤੇਰਾ ਸਾਥੀ, ਕਿਹੜਾ ਅਫ਼ਸਰ, ਵਿੱਚ ਮੇਰਾ, ਤੇਰਾ, ਕਿਹੜਾ ਆਦਿ ਪੜਨਾਂਵੀਂ ਵਿਸ਼ੇਸ਼ਣ ਹਨ |
ਮੇਰਾ ਮਿੱਤਰ ਚੰਗਾ ਖਿਡਾਰੀ ਹੈ। ਇਥੇ ' ਮਿੱਤਰ ' ਨਾਂਵ ਹੈ , ' ਮੇਰਾ ' ਪੜਨਾਂਵ ਹੈI |